ਕਰਵਤੁ ਭਲਾ ਨ ਕਰਵਟ ਤੇਰੀ ।।
To be cut with the saw is better than You turn Your back on me.
ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ ।।
The water waves, foam, and bubbles are not distinct from water.
ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥
Bringing the pitcher, I fill it with water, to bathe the Idol-Lord.
ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ।।
Abandoning weaving and stretching-threads, Kabeer enshrined love for the Lord's lotus feet. A weaver from a lowly family, he became an ocean of excellence.
ਖੇਤਿ ਮਿਆਲਾ ਉਚੀਆ ਘਰੁ ਉਚਾ ਨਿਰਣਉ ॥
Raising the embankments of the mind's field, I gaze at the heavenly mansion.
ਜਬ ਲਗੁ ਤਾਗਾ ਬਾਹਉ ਬੇਹੀ ॥ ਤਬ ਲਗੁ ਬਿਸਰੈ ਰਾਮੁ ਸਨੇਹੀ ।।
As long as I pass the thread through the bobbin, I forget the Lord, my Beloved.
ਲੇਖਾ ਧਰਮ ਭਇਆ ਤਿਲ ਪੀੜੇ ਘਾਣੀ ਰਾਮ ॥
When the Righteous Judge of Dharma reads your account, you shall be squeezed like a sesame seed in the oil-press.
ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ ॥
So, smash your bracelets along with your bed, O soul-bride, and break your arms, along with the wooden arms of your couch.
ਅੰਤਰਿ ਖੂਹਟਾ ਅਮ੍ਰਿਤਿ ਭਰਿਆ ਸਬਦੇ ਕਾਢਿ ਪੀਐ ਪਨਿਹਾਰੀ ॥
The heart well is brimming with the Lord's Ambrosial Nectar, through recitation of Shabad, the water carrier fetches it and drinks it.
ਗੁਰੁ ਸਤਿਗੁਰੁ ਬੋਹਲੁ ਹਰਿ ਨਾਮ ਕਾ ਵਡਭਾਗੀ ਸਿਖ ਗੁਣ ਸਾਂਝ ਕਰਾਵਹਿ ॥
The Guru, the True Guru, is the grain-heap of the Lord's Name; how very fortunate are the Sikhs who share in this treasure of virtue.